24/09/2023
ਗੋਬਿੰਦ ਵੈਲੀ ਰੂਪਨਗਰ ਵਿਖੇ ਵੈਲਫੇਅਰ ਦੇ ਕਾਰਜਾਂ ਚ’ ਪਹਿਲਕਦਮੀ ਕਰਦਿਆਂ ਅੱਜ *“ਦੀ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਗੋਬਿੰਦ ਵੈਲੀ ਰੂਪਨਗਰ (ਰਜਿ. 3365)*” ਵੱਲੋਂ 3 ਆਰਾਮਦਾਇਕ ਬੈਠਣ ਵਾਲੇ ਬੈਂਚ ਲਗਵਾਏ ਗਏ।ਜਿਨ੍ਹਾਂ ਵਿੱਚੋਂ 2 ਬੈਂਚ ਸੈਰ ਕਰਨ ਵਾਲਿਆਂ ਲਈ ਮੇਨ ਪਾਰਕ ਦੇ ਬਾਹਰਲੇ ਪਾਸੇ ਸੜਕ ਦੇ ਕਿਨਾਰੇ ਅਤੇ 1 ਬੈਂਚ ਖੇਡ ਦੇ ਮੈਦਾਨ ਦੇ ਬਾਹਰ ਰੱਖਿਆ ਗਿਆ ।ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਬੈਠਣ ਵਾਲੇ ਬੈਂਚ ਸਾਡੇ ਵਸਨੀਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸੋਚ-ਸਮਝ ਕੇ ਰੱਖੇ ਗਏ ਹਨ ਜੋ ਕਿ ਖਿਡਾਰੀਆਂ, ਸੀਨੀਅਰ ਨਾਗਰਿਕਾਂ, ਬੱਚਿਆਂ ਅਤੇ ਸਾਰੇ ਪੈਦਲ ਚੱਲਣ ਵਾਲਿਆਂ ਲਈ ਆਰਾਮ ਕਰਨ ਵਾਲੀ ਜਗ੍ਹਾ ਪ੍ਰਦਾਨ ਕਰਦੇ ਹਨ। ਅਸੀਂ ਆਪਣੇ ਭਾਈਚਾਰੇ ਵਿੱਚ ਆਪਸੀ ਸਾਂਝ ਅਤੇ ਸ਼ਮੂਲੀਅਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਆਉ ਇਹਨਾਂ ਨਵੀਆਂ ਸਹੂਲਤਾਂ ਨੂੰ ਗ੍ਰਹਿਣ ਕਰੀਏ ਅਤੇ ਇੱਕ ਮਜ਼ਬੂਤ, ਸੰਯੁਕਤ ਗੋਬਿੰਦ ਵੈਲੀ ਦਾ ਨਿਰਮਾਣ ਜਾਰੀ ਰੱਖੀਏ। ਇਕੱਠੇ ਮਿਲ ਕੇ, ਅਸੀਂ ਆਪਣੇ ਆਂਢ-ਗੁਆਂਢ ਨੂੰ ਰਹਿਣ, ਖੇਡਣ ਅਤੇ ਵਧਣ-ਫੁੱਲਣ ਲਈ ਬਿਹਤਰ ਥਾਂ ਬਣਾਉਂਦੇ ਹਾਂ। ਇਸ ਮੌਕੇ ਪ੍ਰਧਾਨ ਸ:ਜਗਦੀਪ ਸਿੰਘ ਗਿੱਲ, ਆ. ਸੈਕਟਰੀ ਗੁਰਪ੍ਰੀਤ ਸਿੰਘ ਖਹਿਰਾ,ਕੈਸ਼ੀਅਰ ਮਨਮੋਹਣ ਸਿੰਘ,ਸਲਾਹਕਾਰ ਜਸਪਾਲ ਸਿੰਘ,ਸਲਾਹਕਾਰ ਅਮਰਜੀਤ ਸਿੰਘ,ਸੁਖਮੰਦਰ ਸਿੰਘ ਬਰਾੜ,ਸਤਪਾਲ ਖਹਿਰਾ,ਸਤੀਸ਼ ਕੁਮਾਰ,ਜੀਤ ਸਿੰਘ, ਜੱਥੇਦਾਰ ਤਰਲੋਕ ਸਿੰਘ,ਦਇਆ ਸਿੰਘ, ਕਰਨੈਲ ਸਿੰਘ, ਹਾਕਮ ਸਿੰਘ, ਪ੍ਰੀਤਮ ਸੋਡੀ,ਕਰਨੈਲ ਸਿੰਘ,ਸ:ਬਲਵਿੰਦਰ ਸਿੰਘ ਦਿੜੵਬਾਂ,ਜਸਮੇਰ ਸਿੰਘ ਖਹਿਰਾ ਹਾਜਰ ਰਹੇ , ਜਰਨਲ ਸਕੱਤਰ ਸ:ਰਵਿੰਦਰ ਸਿੰਘ ਦਿੜ੍ਹਬਾ ਨੇ ਦੱਸਿਆ ਕਿ ਬੈਂਚ ਲਵਾਉਣ ਵਿਚ ਵੱਡਾ ਯੋਗਦਾਨ ਜੁਆਇੰਟ ਸਕੱਤਰ ਸ:ਪੁਸ਼ਪਿੰਦਰ ਸਿੰਘ ਗਿੱਲ,ਸ:ਜਗਮੋਹਣ ਸਿੰਘ ਅਤੇ ਸ:ਅਵਤਾਰ ਸਿੰਘ ਜੀ ਦਾ ਰਿਹਾ ਅਤੇ ਕਲੋਨੀ ਨਿਵਾਸੀਆ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਚ ਹੋਰ ਵੀ ਵੈਲਫੇਅਰ ਦੇ ਕਾਰਜ ਕੀਤੇ ਜਾਣਗੇ ਅਖੀਰ ਵਿੱਚ ਸਰਪ੍ਰਸਤ ਸ. ਵਾਸਦੇਵ ਸਿੰਘ ਗਿੱਲ ਜੀ ਵੱਲੋੰ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ।
ਪੰਜਾਬ ਦੀ ਨਿਰਪੱਖ ਆਵਾਜ਼ Dinesh Chadha ਨਿਰਪੱਖ ਆਵਾਜ਼ District Public Relations Office Rupnagar Rupnagar Police Rupnagar, Punjab, India Rupnagar